| |
ਕੁਝ ਨਵੇਂ ਸ਼ੇਅਰ
|
|
| |
|
|
| |
| |
ਮੌਸਮ ਦੇ ਨਾਲ ਰਹਿਣਾ ਸੌਖਾ, ਹੰਢਣਾ ਸੌਖਾ, ਜੀਣਾ ਸੌਖਾ
ਬੇਮੌਸਮ ਜਿਹੀ ਗੱਲ ਨੂੰ ਕਰਨਾ ਮੇਰੇ ਦਿਲ ਦੀ ਆਦਤ ਹੈ। |
|
|
| |
| |
ਆਖਿਰ ਨੂੰ ਮੈਂ ਰੇਤੇ ਦੇ ਵਿੱਚ ਡੁੱਬ ਮੋਇਆਂ
ਇਕ ਸਮਾਂ ਸੀ ਸਾਗਰ ਦੇਖੇ ਤਰ ਤਰ ਕੇ। |
|
|
| |
| |
ਤਿੜਕੇ ਸ਼ੀਸ਼ੇ ਸਾਹਮਣੇ ਜਦ ਮੈਂ ਖੜਕੇ ਦੇਖਿਆ
ਤੇੜ ਹਰ ਇਕ ਬਣ ਗਈ ਹੋਵੇ ਜਿਉਂ ਤੇਰੇ ਨਕਸ਼। |
|
|
| |
| |
ਅਸੀਂ ਸਭ ਕੁਝ ਹੀ ਕੁਝ ਅੱਥਰੇ ਜਿਹੇ ਦਾਵਾਂ ਤੇ ਲਾ ਬੈਠੇ।
ਕੁਝ ਜੂਏ ਤੇ ਲਾ ਬੈਠੇ, 'ਤੇ ਕੁਝ ਚਾਵਾਂ ਤੇ ਲਾ ਬੈਠੇ। |
|
|
| |
| |
ਝੂਠ ਦੀ ਮਾਲਾ ਨਹੀਂ ਸਾਥੋਂ ਫਿਰੀ
ਝੂਠ ਦਾ ਪ੍ਰਯੋਗ ਨਹੀਂ ਹੋਇਆ ਕਦੇ। |
|
|
| |
| |
ਸੜਕ ਦੀ ਮਿਣਤੀ ਤਾਂ ਮੇਰੇ ਘਰ ਤੋਂ ਓਨੀ ਹੈ ਰਹੀ
ਫਿਰ ਕਿਉਂ ਲਗਦਾ ਹੈ ਵਧਿਆ ਤੇਰੇ ਘਰ ਦਾ ਫ਼ਾਸਲਾ? |
|
|
| |
| |
ਕਿਸ ਦੀ ਨਿਗ੍ਹਾ ਸਵਲੀ ਸਾਡੇ ਘਰ ਤੇ ਹੋਈ ਏ
ਠੰਢੀ ਹਵਾ ਦੇ ਬੁੱਲੇ ਆਉਂਦੇ ਨੇ ਦਰਵਾਜ਼ੇ 'ਚੋ। |
|
|
| |
|
|